اجے اکھ سفنیاں وچ رہن دیو ۔۔۔ زاہد حسن
Zahid Hassan is a famous Punjabi poet and short story writer and author of two dozen books. He has been Research Assistant at LUMS.
ا جے اکھ سُفنیاں وچ رہن دیو ਅਜੇ ਅੱਖ ਸੁਫ਼ਨਿਆਂ ਵਿਚ ਰਹਿਣ ਦਿਓ
( زاہد حسن ) ( ਜ਼ਾਹਿਦ ਹੁਸਨ )
اجے انبر دیاں سڑکاں تے پئی دھوڑ اڈے ਅਜੇ ਅੰਬਰ ਦੀਆਂ ਸੜਕਾਂ ਤੇ ਪਈ ਧੂੜ ਅੱਡੇ
اجے ماشکی جنتاں دے ستھرے پانیاں دا ਅਜੇ ਮਾਸ਼ਕੀ ਜੰਤਾਂ ਦੇ ਸੁਥਰੇ ਪਾਣੀਆਂ ਦਾ
ترونکا دتا نہیں ਤਰੌਂਕਾ ਦਿੱਤਾ ਨਹੀਂ
جے تیک بدلاں دے رتھ اتےا ਅਜੇ ਤੀਕ ਬੱਦਲਾਂ ਦੇ ਰਥ ਉੱਤੇ
اسواری دن دی آئی نہیں ਅਸਵਾਰੀ ਦਿਨ ਦੀ ਆਈ ਨਹੀਂ
لو، سجری سویر وی پھٹی نہیں ਲੌ, ਸੱਜਰੀ ਸਵੇਰ ਵੀ ਫੁੱਟੀ ਨਹੀਂ
دریاواں ٹور بدلائی نہیں ਦਰਿਆਵਾਂ ਟੂਰ ਬਦਲਾਈ ਨਹੀਂ
گُھرـے وچ پئے کتُوریاں نوں ਘਰੇ ਵਿਚ ਪਏ ਕਤੂਰਿਆਂ ਨੂੰ
سُرتی اجے تیک آئی نہیں ਸੁਰਤੀ ਅਜੇ ਤੀਕ ਆਈ ਨਹੀਂ
اَکھ اجے اُگھلائی نہیں ਸੁਰਤੀ ਅਜੇ ਤੀਕ ਆਈ ਨਹੀਂ
ا جے اکھ سُفنیاں وچ رہن دیو ਅਜੇ ਅੱਖ ਸੁਫ਼ਨਿਆਂ ਵਿਚ ਰਹਿਣ ਦਿਓ
Behad khoobsurat.. <3
Bohat Bohat Bohat hi khoobsurat.. Kya kehne.. <3
بہت بہت شکریہ