رات کالی دا عذاب ۔۔۔ راشد جاوید احمد

رات کالی دا عذاب
راشد جاوید احمد

’’ گرمی ایس سال کجھ چوکھی ہی پے رہی اے۔۔‘‘ عورت پسینے اچ بھجا ہتھ مرد دے سینے تے رکھدیاں آکھدی اے
’’ ہوں۔۔گرمی۔۔‘‘ مردہنگارا بھردا اے۔ اوہدیاں اکھاں کمرے دی نکر وچ لٹکے مکڑی دے جالے وچ جالا تے عورت دیاں اکھاں مرد دیاں اکھاں دے پرچھاویں وچ پر چھاواں۔
کنکریٹ دی بنی ایس چار منزلہ عمارت دی سبھ توں تھلڑی منزل دا اک فلیٹ۔ ساہمنی دیوار تے لگی کِلی تے اک تھڑڈ ہینڈ کارڈرائے دی پینٹ، ہنڈی ہنڈائی جین دی قمیص جیہدی پاکٹ تے کوئی ان پچھاتا سٹکر، بچے دے چھوٹے سائز دے کپڑے۔
مرد دیاں نظراں جالے توں ہٹ کے کمرے وچ لگی چک دے پار اتر رہیاں نیں جتھے اک پاسے برتن تے دوجے پاسے ککڑیاں دا کُھڈا رکھیا اے۔
’’ گرمی واقعی کجھ زیادہ ہی پے رہی اے۔۔۔‘‘ مرد کھجور دے بنے پکھے نوں ہلاندیاں آکھدا اے۔۔’’ پر حیرت اے، سبھ توں تھلڑی منزل تے ایڈی گرمی۔۔‘‘
اتلے فلیٹ دے فرش تے ایس فلیٹ دی چھت توں مغربی موسیقی دا طوفان اٹھ رہیا اے۔ موسیقی دی آواز نال نکر اچ لگے مکڑی دے جالے اچ وی حرکت ہوندی اے۔
مرد دیاں اکھاں جالے وچ جالا تے عورت دے کن موسیقی دے رولے وچ رولا۔۔
’’ ایہہ کِنّے کُو دا آوندا اے۔۔۔؟‘‘ عورت دوپٹہ گلے وچوں لاہ کے اِنّوُ بنا کے سر تھلے رکھدیاں پچھدی اے۔
’’ ساڈا نورا جدوں میرے مونڈھے نال مونڈھا جوڑ کھلو وے گا تے توں فیر وی ایہدی قیمت پچھدی پھریں گی۔۔۔‘‘
۔۔۔۔لمّی چُپ۔۔۔
موسیقی دی آواز دے نال نال پیراں دی دھم دھم تے جوان گلیاں وچوں نکلن والیاں بے شمار چیخاں، چوگردے وچ پھیل جاندیاں نیں۔شور، مرد دے کناں راہیں گلے وچ آکے دھویءں وانگر کٹھا ہو جاندا اے۔ اوہ منجی تھلے رکھی صراحی وچوں پانی پینا چاہندا اے۔ صراحی خالی اے۔ اوہ اک زور دار لت مار کے صراحی پراں سٹ دیندا اے۔
عورت سہم جاندی اے۔۔’’ پانی اج جلدی بند ہو گیا سی۔۔میں۔۔۔‘‘
’’ بکواس بند کر۔۔میں میں کردی اے۔۔‘‘ مرد بستر چھڈ کے ہتھ اگھڑ دا اے
دوبارہ جدوں اوہ اپنے بسترے ول آوندا اے تے اوہدا دھیان بچے دے چہرے تے پیندا اے جیہڑا مچھراں دے ڈنگن نال سرخ اے۔ 
’’ تُوں ایہدا وی کوئی دھیان نہیں رکھدی۔ ایہہ سٹیریو دی آواز تینوں لے بیٹھی اے۔۔‘‘ مرد دیاں اکھاں وچ سپ دیاں اکھاں چمک جاندیاں نیں۔
سہمی ہوئی عورت ہور ڈر جاندی اے۔ مرد ہور غصے نال ویکھدا اے تے پھکڑ تولدا اے۔ مرد دی پھکڑو پھکڑ، ون وے ٹکٹ دے کورس وچ رل کے عورت نوں بولیاں کر دیندی اے۔
باہر پہریدار دی تیز سیٹی دی آواز ایس شور نوں دبا ندی ہوئی کناں دے پار لنگھ جاندی اے۔ کمرے دی اوس نکر اچ لٹکے مکڑی دے جالے وچ فیر حرکت ہوندی اے۔
اوہناں دوہاں دیاں نظراں ہن مکڑی دے جالے ول نیں، جیہڑی کسے گدھ وانگوں اپنے خوفناک پنجیاں نال اپنے وڈیاں وڈیریاں دی روایت دا پالنا کر رہی اے۔ اوہناں دے مساماں وچوں پسینہ ہور تیزی نال نکلن لگ پیندا اے تے اوہناں دیاں گَلاں اوہناں دیاں گلیاں وچ ای دب کے رہ جاندیاں نیں۔ ہن اوہ صرف سن سکدے نیں پر ایسے ویلے چھت دیاں کَڑیاں وچوں جوان ہاسے جھاتیاں ماردے نیں تے اوہناں دی سنن دی حس وی ماری جاندی اے۔ (باقی چار حساں دا جواز پہلاں ای مشکوک اے )
خبرے کیہڑے ویلے مرد دی اکھ لگ جاندی اے۔ عورت ادھ کھلیاں اکھاں نال اوہدے ول ویکھدی اے تے فیر اپنے بال دا متھا چمدی اے۔
پہریدار دی تیز سیٹی۔۔ ون وے ٹکٹ دا شور اک لمحے واسطے رک جاندا اے تے فیر را را راسپوٹین دی شکل اچ ہور یتیز ردھم نال شروع ہو جاندا اے۔ مکڑی دے جالے اچ حرکت دا ردھم وی ایناں ای تیز ہو جاندا اے۔ عورت کمرے دی اکلی باری اگے لگے کندلیاں وچوں باہر جھاکدی اے۔باہر رات گرم تے چپ اے تے ہوا وچ نمی ۹۱ فی صد اے۔
’’ سویر خورے کدوں ہوئے گی۔۔‘‘ اوہ اپنے آپ نال گلاں کردی آکھدی اے۔پتہ نہیں مرد کدوں دا جاگیا اے تے عورت دے پچھے کھلوتا باہر ے ہنیرے وچ کجھ لبھن دی کوشش کر رہیا اے۔
’’ ہنیریاں ہمیشہ چانن لئی تھاں خالی کیتی اے۔۔‘‘ عورت اوہدی اچانک آواز سن کے تربک جاندی اے تے مرد نوں گُھٹ کے جپھا پا لیندی اے۔ مرد ایس اچانک حملے واسظے تیار نہیں۔ مکڑی دا جالا، دروازے تے لگی چِک، مرغیاں دے بچے، پہریدار دی سیٹی، جین دی قمیص، سبھ اوہدیاں اکھاں ساہنویں گڈ مڈ ہو جاندے نیں۔
۔۔لمی چپ دا اک ہور وقفہ۔۔۔
عورت منہ تے پانی دے چھٹے ماردی اے۔ مرد ڈول ہتھ اچ پھڑ کے باہر نکل جاندا اے۔ گلی دی نکر اچوں آون والی آواز پیراں دی دھم دھم تے براون گرل ان دا رِنگ دے تیز ردھم وچ ڈب جاندی اے۔
مکڑی اک ہور جالا تیار کر چکی اے، تے گرمی ہور ودھیری ہو جاندی اے۔

ਰਾਤ ਕਾਲ਼ੀ ਦਾ ਅਜ਼ਾਬ                                                                          
ਰਾਸ਼ਿਦ ਜਾਵੇਦ ਅਹਿਮਦ

’’ ਗਰਮੀ ਏਸ ਸਾਲ ਕੁੱਝ ਚੋਖੀ ਹੀ ਪੇ ਰਹੀ ਏ।।” ਔਰਤ ਪਸੀਨੇ ਉੱਚ ਭਜਾ ਹੱਥ ਮਰਦ ਦੇ ਸੀਨੇ ਤੇ ਰੱਖਦਿਆਂ ਆਖਦੀ ਏ
’’ ਹੂੰ।।ਗਰਮੀ।।” ਮਰਦ ਹੁੰਗਾਰਾ ਭਰਦਾ ਏ। ਉਹਦੀਆਂ ਅੱਖਾਂ ਕਮਰੇ ਦੀ ਨੌਕਰ ਵਿਚ ਲਟਕੇ ਮਕੜੀ ਦੇ ਜਾਲੇ ਵਿਚ ਜਾਲ਼ਾ ਤੇ ਔਰਤ ਦੀਆਂ ਅੱਖਾਂ ਮਰਦ ਦੀਆਂ ਅੱਖਾਂ ਦੇ ਪਰਛਾਵੇਂ ਵਿਚ ਪਰ ਛਾਵਾਂ।
ਕੰਕਰੀਟ ਦੀ ਬਣੀ ਏਸ ਚਾਰ ਮੰਜ਼ਿਲਾ ਇਮਾਰਤ ਦੀ ਸਭ ਤੋਂ ਥਲੜੀ ਮੰਜ਼ਿਲ ਦਾ ਇਕ ਫ਼ਲੈਟ। ਸਾਹਮਣੀ ਦੀਵਾਰ ਤੇ ਲੱਗੀ ਕੱਲੀ ਤੇ ਇਕ ਥੜਡ ਹੈਂਡ ਕਾਰਡਰਾਏ ਦੀ ਪੇਂਟ, ਹੁੰਡੀ ਹੰਢਾਈ ਜੈਨ ਦੀ ਕਮੀਸ ਜਿਹਦੀ ਪਾਕਟ ਤੇ ਕੋਈ ਅਣਪਛਾਤਾ ਸਟਿੱਕਰ, ਬੱਚੇ ਦੇ ਛੋਟੇ ਸਾਇਜ਼ ਦੇ ਕੱਪੜੇ।
ਮਰਦ ਦੀਆਂ ਨਜ਼ਰਾਂ ਜਾਲੇ ਤੋਂ ਹਟ ਕੇ ਕਮਰੇ ਵਿਚ ਲੱਗੀ ਚੁੱਕਦੇ ਪਾਰ ਉੱਤਰ ਰਹੀਆਂ ਨੇਂ ਜਿਥੇ ਇਕ ਪਾਸੇ ਬਰਤਨ ਤੇ ਦੂਜੇ ਪਾਸੇ ਕੁਕੜੀਆਂ ਦਾ ਖਡਾ ਰੱਖਿਆ ਏ।
’’ ਗਰਮੀ ਵਾਕਈ ਕੁੱਝ ਜ਼ਿਆਦਾ ਹੀ ਪੇ ਰਹੀ ਏ।।।” ਮਰਦ ਖਜੂਰ ਦੇ ਬਣੇ ਪੱਖੇ ਨੂੰ ਹਲਾਂਦਿਆਂ ਆਖਦਾ ਏ।।” ਪਰ ਹੈਰਤ ਏ, ਸਭ ਤੋਂ ਥਲੜੀ ਮੰਜ਼ਿਲ ਤੇ ਐਡੀ ਗਰਮੀ।।”
ਉਤਲੇ ਫ਼ਲੈਟ ਦੇ ਫ਼ਰਸ਼ ਤੇ ਏਸ ਫ਼ਲੈਟ ਦੀ ਛੱਤ ਤੋਂ ਮਗ਼ਰਿਬੀ ਮੌਸੀਕੀ ਦਾ ਤੂਫ਼ਾਨ ਉੱਠ ਰਿਹਾ ਏ। ਮੌਸੀਕੀ ਦੀ ਆਵਾਜ਼ ਨਾਲ਼ ਨੌਕਰ ਉੱਚ ਲੱਗੇ ਮਕੜੀ ਦੇ ਜਾਲੇ ਉੱਚ ਵੀ ਹਰਕਤ ਹੁੰਦੀ ਏ।
ਮਰਦ ਦੀਆਂ ਅੱਖਾਂ ਜਾਲੇ ਵਿਚ ਜਾਲ਼ਾ ਤੇ ਔਰਤ ਦੇ ਕਣ ਮੌਸੀਕੀ ਦੇ ਰੌਲੇ ਵਿਚ ਰੌਲ਼ਾ।।
’’ ਇਹ ਕਿੰਨੇ ਕੋ ਦਾ ਆਉਂਦਾ ਏ।।।?” ਔਰਤ ਦੁਪੱਟਾ ਗਲੇ ਵਿਚੋਂ ਲਾਹ ਕੇ ਇੱਨਵੁ ਬੰਨ੍ਹ ਕੇ ਸਿਰ ਥੱਲੇ ਰੱਖਦਿਆਂ ਪੁੱਛਦੀ ਏ।
’’ ਸਾਡਾ ਨੋਰਾ ਜਦੋਂ ਮੇਰੇ ਮੁੰਡੇ ਨਾਲ਼ ਮੁੰਡਾ ਜੋੜ ਖਲੋਵੇ ਗਾ ਤੇ ਤੋਂ ਫ਼ਿਰ ਵੀ ਇਹਦੀ ਕੀਮਤ ਪੁੱਛਦੀ ਫਿਰੇਂਗੀ
۔۔۔۔ਲੰਮੀ ਚੁੱਪ।।।
ਮੌਸੀਕੀ ਦੀ ਆਵਾਜ਼ ਦੇ ਨਾਲ਼ ਨਾਲ਼ ਪੈਰਾਂ ਦੀ ਧੁੰਮ ਧੁੰਮ ਤੇ ਜਵਾਨ ਗਲੀਆਂ ਵਿਚੋਂ ਨਿਕਲਣ ਵਾਲੀਆਂ ਬੇਸ਼ੁਮਾਰ ਚੀਖ਼ਾਂ, ਚੌਗਿਰਦੇ ਵਿਚ ਫੈਲ ਜਾਂਦੀਆਂ ਨੇਂ।ਸ਼ੋਰ, ਮਰਦ ਦੇ ਕੰਨਾਂ ਰਾਹੀਂ ਗਲੇ ਵਿਚ ਆ ਕੇ ਧਵੀਇਂ ਵਾਂਗਰ ਕੱਠਾ ਹੋ ਜਾਂਦਾ ਏ। ਉਹ ਮੰਜੀ ਥੱਲੇ ਰੱਖੀ ਸੁਰਾਹੀ ਵਿਚੋਂ ਪਾਣੀ ਪੀਣਾ ਚਾਹੁੰਦਾ ਏ। ਸੁਰਾਹੀ ਖ਼ਾਲੀ ਏ। ਉਹ ਇਕ ਜ਼ੋਰਦਾਰ ਲੱਤ ਮਾਰ ਕੇ ਸੁਰਾਹੀ ਪਰਾਂ ਸੁੱਟ ਦਿੰਦਾ ਏ।
ਔਰਤ ਸਹਿਮ ਜਾਂਦੀ ਏ।।” ਪਾਣੀ ਅੱਜ ਜਲਦੀ ਬੰਦ ਹੋ ਗਿਆ ਸੀ।।ਮੈਂ।।।”
’’ ਬਕਵਾਸ ਬੰਦ ਕਰ।।ਮੈਂ ਮੈਂ ਕਰਦੀ ਏ।।” ਮਰਦ ਬਸਤਰ ਛੱਡ ਕੇ ਹੱਥ ਉੱਘੜ ਦਾ ਏ
ਦੁਬਾਰਾ ਜਦੋਂ ਉਹ ਆਪਣੇ ਬਿਸਤਰੇ ਵੱਲ ਆਉਂਦਾ ਏ ਤੇ ਉਹਦਾ ਧਿਆਣ ਬੱਚੇ ਦੇ ਚਿਹਰੇ ਤੇ ਪੈਂਦਾ ਏ ਜਿਹੜਾ ਮੱਛਰਾਂ ਦੇ ਡੰਗਣ ਨਾਲ਼ ਸੁਰਖ਼ ਏ।
’’ ਤੂੰ ਇਹਦਾ ਵੀ ਕੋਈ ਧਿਆਣ ਨਹੀਂ ਰੱਖਦੀ। ਇਹ ਸਟੀਰਿਓ ਦੀ ਆਵਾਜ਼ ਤੈਨੂੰ ਲੈ ਬੈਠੀ ਏ।।” ਮਰਦ ਦੀਆਂ ਅੱਖਾਂ ਵਿਚ ਸੱਪ ਦੀਆਂ ਅੱਖਾਂ ਚਮਕ ਜਾਂਦੀਆਂ ਨੇਂ।
ਸਹਿਮੀ ਹੋਈ ਔਰਤ ਹੋਰ ਡਰ ਜਾਂਦੀ ਏ। ਮਰਦ ਹੋਰ ਗ਼ੁੱਸੇ ਨਾਲ਼ ਵੇਖਦਾ ਏ ਤੇ ਫੱਕੜ ਤੋਲਦਾ ਏ। ਮਰਦ ਦੀ ਫਕੜੋ ਫੱਕੜ, ਵਣ ਵੇ ਟਿਕਟ ਦੇ ਕੋਰਸ ਵਿਚ ਰਲ਼ ਕੇ ਔਰਤ ਨੂੰ ਬੋਲੀਆਂ ਕਰ ਦਿੰਦੀ ਏ।
ਬਾਹਰ ਪਹਿਰੇਦਾਰ ਦੀ ਤੇਜ਼ ਸੀਟੀ ਦੀ ਆਵਾਜ਼ ਏਸ ਸ਼ੋਰ ਨੂੰ ਦਬਾ ਨਦੀ ਹੋਈ ਕੰਨਾਂ ਦੇ ਪਾਰ ਲੰਘ ਜਾਂਦੀ ਏ। ਕਮਰੇ ਦੀ ਇਸ ਨੌਕਰ ਉੱਚ ਲਟਕੇ ਮਕੜੀ ਦੇ ਜਾਲੇ ਵਿਚ ਫ਼ਿਰ ਹਰਕਤ ਹੁੰਦੀ ਏ।
ਉਨ੍ਹਾਂ ਦੋਹਾਂ ਦੀਆਂ ਨਜ਼ਰਾਂ ਹੁਣ ਮਕੜੀ ਦੇ ਜਾਲੇ ਵੱਲ ਨੇਂ, ਜਿਹੜੀ ਕਿਸੇ ਗਿੱਧ ਵਾਂਗੂੰ ਆਪਣੇ ਖ਼ੌਫ਼ਨਾਕ ਪੰਜਿਆਂ ਨਾਲ਼ ਆਪਣੇ ਵੱਡਿਆਂ ਵਡੇਰਿਆਂ ਦੀ ਰਵਾਇਤ ਦਾ ਪਾਲਣਾ ਕਰ ਰਹੀ ਏ। ਉਨ੍ਹਾਂ ਦੇ ਮੁਸਾਮਾਂ ਵਿਚੋਂ ਪਸੀਨਾ ਹੋਰ ਤੇਜ਼ੀ ਨਾਲ਼ ਨਿਕਲਣ ਲੱਗ ਪੈਂਦਾ ਏ ਤੇ ਉਨ੍ਹਾਂ ਦੀਆਂ ਗੱਲਾਂ ਉਨ੍ਹਾਂ ਦੀਆਂ ਗਲੀਆਂ ਵਿਚ ਈ ਦੱਬ ਕੇ ਰਹਿ ਜਾਂਦੀਆਂ ਨੇਂ। ਹੁਣ ਉਹ ਸਿਰਫ਼ ਸੁਣ ਸਕਦੇ ਨੇਂ ਪਰ ਉਸੇ ਵੇਲੇ ਛੱਤ ਦੀਆਂ ਕੁੜੀਆਂ ਵਿਚੋਂ ਜਵਾਨ ਹਾਸੇ ਝਾਤੀਆਂ ਮਾਰਦੇ ਨੇਂ ਤੇ ਉਨ੍ਹਾਂ ਦੀ ਸੁਣਨ ਦੀ ਹੱਸ ਵੀ ਮਾਰੀ ਜਾਂਦੀ ਏ। (ਬਾਕੀ ਚਾਰ ਹੱਸਾਂ ਦਾ ਜ਼ਵਾਜ਼ ਪਹਿਲਾਂ ਈ ਮਸ਼ਕੂਕ ਏ )
ਖ਼ਬਰੇ ਕਿਹੜੇ ਵੇਲੇ ਮਰਦ ਦੀ ਅੱਖ ਲੱਗ ਜਾਂਦੀ ਏ। ਔਰਤ ਅੱਧ ਖੁਲ੍ਹੀਆਂ ਅੱਖਾਂ ਨਾਲ਼ ਉਹਦੇ ਵੱਲ ਵੇਖਦੀ ਏ ਤੇ ਫ਼ਿਰ ਆਪਣੇ ਬਾਲ ਦਾ ਮੱਥਾ ਚੁੰਮਦੀ ਏ।
ਪਹਿਰੇਦਾਰ ਦੀ ਤੇਜ਼ ਸੀਟੀ।। ਵਣ ਵੇ ਟਿਕਟ ਦਾ ਸ਼ੋਰ ਇਕ ਲਮਹੇ ਵਾਸਤੇ ਰੋਕ ਜਾਂਦਾ ਏ ਤੇ ਫ਼ਿਰ ਰਾਰਾ ਰਾਸਪੋਟੀਨ ਦੀ ਸ਼ਕਲ ਉੱਚ ਹੋਰ ਯਤੀਜ਼ ਰਿਧਮ ਨਾਲ਼ ਸ਼ੁਰੂ ਹੋ ਜਾਂਦਾ ਏ। ਮਕੜੀ ਦੇ ਜਾਲੇ ਉੱਚ ਹਰਕਤ ਦਾ ਰਿਧਮ ਵੀ ਇੰਨਾਂ ਈ ਤੇਜ਼ ਹੋ ਜਾਂਦਾ ਏ। ਔਰਤ ਕਮਰੇ ਦੀ ਇਕੱਲੀ ਬਾਰੀ ਅੱਗੇ ਲੱਗੇ ਕੰਦ ਲਿਆਂ ਵਿਚੋਂ ਬਾਹਰ ਝਾਕਦੀ ਏ।ਬਾਹਰ ਰਾਤ ਗਰਮ ਤੇ ਚੁੱਪ ਏ ਤੇ ਹਵਾ ਵਿਚ ਨਮੀ ੯੧ ਫ਼ੀਸਦ ਏ।
’’ ਸਵੇਰ ਖ਼ੋਰੇ ਕਦੋਂ ਹੋਏਗੀ ਉਹ ਆਪਣੇ ਆਪ ਨਾਲ਼ ਗੱਲਾਂ ਕਰਦੀ ਆਖਦੀ ਏ।ਪਤਾ ਨਹੀਂ ਮਰਦ ਕਦੋਂ ਦਾ ਜਾਗਿਆ ਏ ਤੇ ਔਰਤ ਦੇ ਪਿੱਛੇ ਖਲੋਤਾ ਬਾਹਰੇ ਹਨੇਰੇ ਵਿਚ ਕੁੱਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਏ।
’’ ਹਨੇਰੀਆਂ ਹਮੇਸ਼ਾ ਚਾਨਣ ਲਈ ਥਾਂ ਖ਼ਾਲੀ ਕੀਤੀ ਏ।।” ਔਰਤ ਉਹਦੀ ਅਚਾਨਕ ਆਵਾਜ਼ ਸੁਣ ਕੇ ਤ੍ਰਬਕ ਜਾਂਦੀ ਏ ਤੇ ਮਰਦ ਨੂੰ ਘੁੱਟ ਕੇ ਜੱਫਾ ਪਾ ਲੈਂਦੀ ਏ। ਮਰਦ ਏਸ ਅਚਾਨਕ ਹਮਲੇ ਵਾਸਜ਼ੇ ਤਿਆਰ ਨਹੀਂ। ਮਕੜੀ ਦਾ ਜਾਲ਼ਾ, ਦਰਵਾਜ਼ੇ ਤੇ ਲੱਗੀ ਚੁੱਕ, ਮੁਰਗ਼ੀਆਂ ਦੇ ਬੱਚੇ, ਪਹਿਰੇਦਾਰ ਦੀ ਸੀਟੀ, ਜੈਨ ਦੀ ਕਮੀਸ, ਸਭ ਉਹਦੀਆਂ ਅੱਖਾਂ ਸਾਹਨਵੀਂ ਗੱਡ ਮੁਡ ਹੋ ਜਾਂਦੇ ਨੇਂ।
۔۔ਲੰਮੀ ਚੁੱਪ ਦਾ ਇਕ ਹੋਰ ਵਕਫ਼ਾ।।।
ਔਰਤ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਏ। ਮਰਦ ਡੋਲ ਹੱਥ ਉੱਚ ਫੜ ਕੇ ਬਾਹਰ ਨਿਕਲ ਜਾਂਦਾ ਏ। ਗਲੀ ਦੀ ਨੌਕਰ ਅਚੋਂ ਆਉਣ ਵਾਲੀ ਆਵਾਜ਼ ਪੈਰਾਂ ਦੀ ਧੁੰਮ ਧੁੰਮ ਤੇ ਬੁਰਾਉਣ ਗਰਲ ਅਣ ਦਾ ਰਿੰਗ ਦੇ ਤੇਜ਼ ਰਿਧਮ ਵਿਚ ਡੁੱਬ ਜਾਂਦੀ ਏ।
ਮਕੜੀ ਇਕ ਹੋਰ ਜਾਲ਼ਾ ਤਿਆਰ ਕਰ ਚੁੱਕੀ ਏ, ਤੇ ਗਰਮੀ ਹੋਰ ਵਧੇਰੀ ਹੋ ਜਾਂਦੀ ਏ।

Facebook Comments Box

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

Calendar

January 2025
M T W T F S S
 12345
6789101112
13141516171819
20212223242526
2728293031