سکینہ(ناول۔فوزیہ رفیق)۔ تبصرہ۔۔ راشد جاوید احمد

سکینہ ( ناول ) ۔۔۔۔ فوزیہ رفیق

گل بات :: راشد جاوید احمد

” میری کوئی تواریخ نہیں۔

میری کوئی کہانی نہیں

میرا کوئی ناں نہیں “

پاکستانی پنجابی ناول دی تواریخ کوئی ایڈی لمی چوڑی نہیں۔ تھوڑے جئے ناول نیں تے تھوڑے جئے لکھن والے۔ احمد سلیم۔ انور چودھری۔ فخر زمان۔ منشاء یاد۔ تے افضل احسن رندھاوا تے اوہناں مگروں جمیل پال تے فرزند علی ۔۔۔ بیبیاں اچوں عذرا وقار تے افضل توصیف دے علاوہ مینوں کوئی ناں چیتے نہیں۔ تے ہن میرے ساہمنے ” سکینہ ” اے، فوزیہ رفیق ہوراں دا ناول جیہڑا چھپیا تے 2007 اچ سی پر پتہ نہیں میریاں نظراں توں کیویں اولا رہیاکہ میں ایس نوں اج 2021 اچ پڑھیا اے۔ ناول پڑھ کے خیال آیا کہ پشلے چودھاں سالاں اچ پتہ نہیں کنے لوکاں ایس ناول تے کیہ کیہ لکھیا ہووے گا تے ہن بے وقت مرلی وجان دا کیہہ مطلب۔ پر اینے چوکھے سارے سال گزرن بعد وی ایس ناول دی تازگی انج ای اے جیویں جاندیاں گرمیاں دی سویر اچ کدی کدھار اون والا ٹھنڈی ہوا دا بُلا۔

فوزیہ ہوراں ناول نوں چار حصیاں اچ ونڈیا اے تے چارے آپس چ جڑے ہوئے نیں۔ ناول دے پہلے دو حصیاں اچ جیہڑے وقت ویلے دا ذکر اے ، کئی لکھاریاں تے پڑھن والیاں تے کجھ چنگا نہیں سی گزریا۔ 1971 توں 1982 تیک کسے لئی وی سکون دا زمانہ نہیں سی۔ میں اوس ویلے آل دوال واپرن والیاں گلاں دا جانو ساں، خورے ایسے کر کے میں ناول بارے دو اکھر لکھن توں باز نہیں رہ پا رہیا۔

جسراں کہ میں پہلاں لکھیا اے کہ ناول دی چار حصیاں وچ ونڈ کیتی گئی اے۔ ” پنڈ۔ لہور۔ ٹرنٹو۔ سرے (برٹش کولمبیا، کینیڈا ) سکینہ دی کہانی اوس وقت توں شروع ہوندی اے جد اوہ صرف ست سال دی بالڑی سی تے پنڈ اچ رہندی سی۔ ستاں سالاں دی ایہہ بالڑی دوجیاں کڑیاں توں وکھ آل دوال دے ماحول دی چنگی جانو اے اوہدا دماغ کئی قسم دے سوالاں نال بھریا ہویا اے جنہاں دا جواب لبھن دی کوشش کردی رہندی اے تے ایہو گل اوہنوں دوجیاں توں وکھرا بناندی اے۔ ناول دی کہانی سانہوں سکینہ دی جوانی ول لے جاندی اے جدوں ملک تے جن ضیاء دا قبضہ سی۔ سکینہ دی کہانی دے نال نال ناول اچ اوس دور بارے کجھ ایسراں لکھیا گیا اے کہ لگدا اے پئی ساڈی تاریخ لکھی گئی اے۔ ایہہ تواریخ کسے پیشہ ور، ملازم مورخ نے نہیں لکھی بلکہ فوزیہ رفیق نے اپنے قلم نال ایہناں لہو رنگ گلاں نوں تواریخ بنا دتا اے۔ میں خود ایس تواریخ دا عینی شاہد ہان جدوں لوکاں نوں سر عام کوڑے مارے گئے، دانشوراں تے لوکائی دی گل کرن والیاں نوں شاہی قلعیاں دیاں کال کوٹھریاں اچ بند کیتا گیا۔ ظلم دا اے دور اس قدر خون خوار سی کہ چوکھے لوک انڈر گراونڈ ہو گئے، کجھ وقتی طور تے پچھاں ہٹ گئے، کجھ نے این جی اوز جوائن کر لیاں تے کجھ ملکوں نس گئے۔ زندگی دے ہور شعبیاں اچ وی اوس جن نے بڑی تباہی مچائی پر اودھی تفصیل اچ جانا اپنے زخماں نوں کھرچن آلی گل اے۔

سکینہ وی، ویمن ہاکی تے حدود لگن بعد،  سیاسی پمفلٹ ونڈی ونڈی ملکوں باہر جان تے مجبور ہوئی۔ ہاں ایہہ مجبوری ہی اکھوائے گی کہ سکینہ اک ان دیکھے ڈاکٹر نال ٹیلی فونی نکآح کرن تے مجبور کیتی جاندی اے ۔ ڈاکٹر احتشام دی بیوی بن کے اور ٹورنٹو اپڑ جاندی اے۔ایتھے آ کے سکینہ نوں پتہ لگدا اے کہ عورت واسظے ہر جگہ اکو ای موسم اے۔ ٹورنٹو وچ وی شاید ای کوئی سکھ دا ساہ ہووے گا جو سکینہ لیا ہووے گا۔ عورت نوں ذاتی ملکیت، تے انسان دی تھاں پشو سمجھن آلیاں اچ ، ملک اچ نہ صرف اوسدا ” بھا” ای سی بلکہ اوتھے احتشام تے اوہدی ماں وی۔ ایہہ اک مائنڈ سیٹ اے جیہڑا پدر سری معاشرے تے ،لبرل ڈیماکریسی تے  دہشت گردی  دی دین اے۔

فوزیہ رفیق نے سکینہ دی کہانی بڑے وکھرے ڈھنگ نال، جنہوں اسلوب کہہ لوو، تے بڑی دلیری نال لکھی اے۔ تے اج چودھاں سال گزرن بعد وی ایہہ کہانی تازی بہ تازی لگدی اے کیوں جے بہتا کجھ نہیں بدلیا۔ ساڈے بہت سارے پنجابی لکھن والے، استاداں دیاں لکھتاں اچوں لفظ ادھار لے کے اپنیاں لکھتاں اچ شامل کردے نیں، شیت انج کرن نال اوہ سمجھدے نیں کہ درست پنجابی زبان لکھ رہے نیں پر ایس ناول  دی ڈکشن یا بولی بنائی نہیں گئی بلکہ ہر کردار اوہو بولی بول رہیا اے جیہڑی اوس دے علاقے دی اے۔ سدھی ساویں نرول تے پانی دے وگدے سومے ہار۔

ناول دے اخیر لے صٖفحیاں اچ ” اقبال سنگھ” تے ” گامو”  ، دوہاں کراداراں نوں اک وکھانا ذرا ہضم کرنا اوکھا لگا اے۔ اک ڈرامائی جیہا تاثر ملیا اے۔ ناول دے اک کردار دا ایہہ روپ ناول اچ فٹ بیٹھدا اے کہ نہیں ۔۔۔ ایہدا ویروا کرناں نقاداں دا کم اے۔ میرے نزدیک پنجابی ناول دے کھیتر اچ ” سکینہ ” اک بہت وڈا ناول اے تے جے کدی پنجابی زبان نوں اینی عزت ملی کہ ایس نوں پنجاب اچ ” میڈیم آف انسٹرکشن” بنایا گیا تے ایہہ ناول نصاب دا حصہ بنانا پے گا کہ ایہدے وچ نہ صرف عورت ذات نال ھون والے دھرو دی تواریخ لکھی اے بلکہ پاکستان نال ہون والے دھرو دی تواریخ وی اے۔ فوزیہ رفیق ہوراں دا ایہہ ناول اوہناں دی اپنی زندگی دی سمجھ، پڑھائی لکھائی، آل دوال ویکھن والی اکھ تے لکھن دی بے پناہ صلاحیت دا اک وڈا ثبوت اے۔ ایہہ سماجی حقیقت نگاری اے جیہڑی اوہناں کولوں لکھواندی اے

” میری کوئی تواریخ نہیں۔

میری کوئی کہانی نہیں

میرا کوئی ناں نہیں “

 

ਸਕੇਣਾ ( ਨਾਵਲ ) ۔۔۔۔ ਫ਼ੋਜ਼ੀਆ ਰਫ਼ੀਕ
ਗੱਲਬਾਤ ਰਾਸ਼ਿਦ ਜਾਵੇਦ ਅਹਿਮਦ
” ਮੇਰੀ ਕੋਈ ਤਵਾਰੀਖ਼ ਨਹੀਂ।
ਮੇਰੀ ਕੋਈ ਕਹਾਣੀ ਨਹੀਂ
ਮੇਰਾ ਕੋਈ ਨਾਂ ਨਹੀਂ ”
ਪਾਕਿਸਤਾਨੀ ਪੰਜਾਬੀ ਨਾਵਲ ਦੀ ਤਵਾਰੀਖ਼ ਕੋਈ ਐਡੀ ਲੰਮੀ ਚੌੜੀ ਨਹੀਂ। ਥੋੜੇ ਜਏ ਨਾਵਲ ਨੇਂ ਤੇ ਥੋੜੇ ਜਏ ਲਿਖਣ ਵਾਲੇ। ਅਹਿਮਦ ਸਲੀਮ। ਅਨਵਰ ਚੌਧਰੀ। ਫ਼ਖ਼ਰ ਜ਼ਮਾਨ। ਮਨਸ਼ਾ-ਏ- ਯਾਦ। ਤੇ ਅਫ਼ਜ਼ਲ ਅਹਸਨ ਰੰਧਾਵਾ ਤੇ ਉਨ੍ਹਾਂ ਮਗਰੋਂ ਜਮੀਲ ਪਾਲ਼ ਤੇ ਫ਼ਰਜ਼ੰਦ ਅਲੀ ।।। ਬੀਬੀਆਂ ਅਚੋਂ ਅਜ਼ਰਾ ਵਕਾਰ ਤੇ ਅਫ਼ਜ਼ਲ ਤੌਸੀਫ਼ ਦੇ ਇਲਾਵਾ ਮੈਨੂੰ ਕੋਈ ਨਾਂ ਚੇਤੇ ਨਹੀਂ। ਤੇ ਹਨ ਮੇਰੇ ਸਾਹਮਣੇ ” ਸਕੇਣਾ ” ਏ, ਫ਼ੋਜ਼ੀਆ ਰਫ਼ੀਕ ਹੋਰਾਂ ਦਾ ਨਾਵਲ ਜਿਹੜਾ ਛਪਿਆ ਤੇ 2007 ਉੱਚ ਸੀ ਪਰ ਪਤਾ ਨਹੀਂ ਮੇਰੀਆਂ ਨਜ਼ਰਾਂ ਤੋਂ ਕਿਵੇਂ ਅਵੱਲਾ ਰਿਹਾ ਕਿ ਮੈਂ ਏਸ ਨੂੰ ਅੱਜ 2021 ਉੱਚ ਪੜ੍ਹਿਆ ਏ। ਨਾਵਲ ਪੜ੍ਹ ਕੇ ਖ਼ਿਆਲ ਆਇਆ ਕਿ ਪਸ਼ਲੇ ਚੋਧਾਂ ਸਾਲਾਂ ਉੱਚ ਪਤਾ ਨਹੀਂ ਕਿੰਨੇ ਲੋਕਾਂ ਏਸ ਨਾਵਲ ਤੇ ਕੀ ਕੀ ਲਿਖਿਆ ਹੋਵੇਗਾ ਤੇ ਹਨ ਬੇਵਕਤ ਮੁਰਲੀ ਵਜਾਣ ਦਾ ਕੇਹਾ ਮਤਲਬ। ਪਰ ਏਨੇ ਚੋਖੇ ਸਾਰੇ ਸਾਲ ਗੁਜ਼ਰਨ ਬਾਅਦ ਵੀ ਏਸ ਨਾਵਲ ਦੀ ਤਾਜ਼ਗੀ ਇੰਜ ਈ ਏ ਜਿਵੇਂ ਜਾਂਦੀਆਂ ਗਰਮੀਆਂ ਦੀ ਸਵੇਰ ਉੱਚ ਕਦੀ ਕਧਾਰ ਉਨ ਵਾਲਾ ਠੰਡੀ ਹਵਾ ਦਾ ਬੁਲਾ।
ਫ਼ੋਜ਼ੀਆ ਹੋਰਾਂ ਨਾਵਲ ਨੂੰ ਚਾਰ ਹਿੱਸਿਆਂ ਉੱਚ ਵੰਡਿਆ ਏ ਤੇ ਚਾਰੇ ਆਪਸ ਚ ਜੁੜੇ ਹੋਏ ਨੇਂ। ਨਾਵਲ ਦੇ ਪਹਿਲੇ ਦੋ ਹਿੱਸਿਆਂ ਉੱਚ ਜਿਹੜੇ ਵਕਤ ਵੇਲੇ ਦਾ ਜ਼ਿਕਰ ਏ , ਕਈ ਲਿਖਾਰੀਆਂ ਤੇ ਪੜ੍ਹਨ ਵਾਲਿਆਂ ਤੇ ਕੁੱਝ ਚੰਗਾ ਨਹੀਂ ਸੀ ਗੁਜ਼ਰਿਆ। 1971 ਤੋਂ 1982 ਤੀਕ ਕਿਸੇ ਲਈ ਵੀ ਸਕੂਨ ਦਾ ਜ਼ਮਾਨਾ ਨਹੀਂ ਸੀ। ਮੈਂ ਇਸ ਵੇਲੇ ਆਲ ਦਿਵਾਲ ਵਾਪਰਨ ਵਾਲੀਆਂ ਗੱਲਾਂ ਦਾ ਜਾਣੂ ਸਾਂ, ਖ਼ੋਰੇ ਇਸੇ ਕਰ ਕੇ ਮੈਂ ਨਾਵਲ ਬਾਰੇ ਦੋ ਅੱਖਰ ਲਿਖਣ ਤੋਂ ਬਾਜ਼ ਨਹੀਂ ਰਹਿ ਪਾ ਰਿਹਾ।
ਜਸਰਾਂ ਕਿ ਮੈਂ ਪਹਿਲਾਂ ਲਿਖਿਆ ਏ ਕਿ ਨਾਵਲ ਦੀ ਚਾਰ ਹਿੱਸਿਆਂ ਵਿਚ ਵੰਡ ਕੀਤੀ ਗਈ ਏ। ” ਪਿੰਡ। ਲਹੌਰ਌। ਟਰੰਟੋ। ਸਿਰੇ (ਬ੍ਰਿਟਿਸ਼ ਕੋਲੰਬੀਆ, ਕੈਨੇਡਾ ) ਸਕੇਣਾ ਦੀ ਕਹਾਣੀ ਉਸ ਵਕਤ ਤੋਂ ਸ਼ੁਰੂ ਹੁੰਦੀ ਏ ਜਦ ਉਹ ਸਿਰਫ਼ ਸੱਤ ਸਾਲ ਦੀ ਬਾਲੜੀ ਸੀ ਤੇ ਪਿੰਡ ਉੱਚ ਰਹਿੰਦੀ ਸੀ। ਸੱਤਾਂ ਸਾਲਾਂ ਦੀ ਇਹ ਬਾਲੜੀ ਦੂਜਿਆਂ ਕੁੜੀਆਂ ਤੋਂ ਵੱਖ ਆਲ ਦਿਵਾਲ ਦੇ ਮਾਹੌਲ ਦੀ ਚੰਗੀ ਜਾਣੂ ਏ ਉਹਦਾ ਦਿਮਾਗ਼ ਕਈ ਕਿਸਮ ਦੇ ਸਵਾਲਾਂ ਨਾਲ਼ ਭਰਿਆ ਹੋਇਆ ਏ ਜਿਨ੍ਹਾਂ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੀ ਰਹਿੰਦੀ ਏ ਤੇ ਇਹੋ ਗੱਲ ਉਹਨੂੰ ਦੂਜਿਆਂ ਤੋਂ ਵੱਖਰਾ ਬਣਾਂਦੀ ਏ। ਨਾਵਲ ਦੀ ਕਹਾਣੀ ਸਾਨਹੋਂ ਸਕੇਣਾ ਦੀ ਜਵਾਨੀ ਵੱਲ ਲੈ ਜਾਂਦੀ ਏ ਜਦੋਂ ਮੁਲਕ ਤੇ ਜਨ ਜ਼ਿਆ-ਏ-ਦਾ ਕਬਜ਼ਾ ਸੀ। ਸਕੇਣਾ ਦੀ ਕਹਾਣੀ ਦੇ ਨਾਲ਼ ਨਾਲ਼ ਨਾਵਲ ਉੱਚ ਇਸ ਦੌਰ ਬਾਰੇ ਕੁੱਝ ਇਸਰਾਂ ਲਿਖਿਆ ਗਿਆ ਏ ਕਿ ਲਗਦਾ ਏ ਪਈ ਸਾਡੀ ਤਾਰੀਖ਼ ਲਿਖੀ ਗਈ ਏ। ਇਹ ਤਵਾਰੀਖ਼ ਕਿਸੇ ਪੇਸ਼ਾ ਵਰ, ਮੁਲਾਜ਼ਮ ਮੂਰਖ਼ ਨੇ ਨਹੀਂ ਲਿਖੀ ਬਲਕਿ ਫ਼ੋਜ਼ੀਆ ਰਫ਼ੀਕ ਨੇ ਆਪਣੇ ਕਲਮ ਨਾਲ਼ ਇਨ੍ਹਾਂ ਲਹੂ ਰੰਗ ਗੱਲਾਂ ਨੂੰ ਤਵਾਰੀਖ਼ ਬਣਾ ਦਿੱਤਾ ਏ। ਮੈਂ ਖ਼ੁਦ ਏਸ ਤਵਾਰੀਖ਼ ਦਾ ਐਨੀ ਸ਼ਾਹਿਦ ਹਾਣ ਜਦੋਂ ਲੋਕਾਂ ਨੂੰ ਸਰੇ ਆਮ ਕੌੜੇ ਮਾਰੇ ਗਏ, ਦਾਨਿਸ਼ਵਰਾਂ ਤੇ ਲੋਕਾਈ ਦੀ ਗੱਲ ਕਰਨ ਵਾਲਿਆਂ ਨੂੰ ਸ਼ਾਹੀ ਕੁਲੀਆਂ ਦੀਆਂ ਕਾਲ਼ ਕੋਠਰੀਆਂ ਉੱਚ ਬੰਦ ਕੀਤਾ ਗਿਆ। ਜ਼ੁਲਮ ਦਾ ਏ ਦੂਰ ਇਸ ਕਦਰ ਖ਼ੂਨ ਖ਼ਾਰ ਸੀ ਕਿ ਚੋਖੇ ਲੋਕ ਅੰਡਰ ਗਰਾ ਵੰਡ ਹੋ ਗਏ, ਕੁੱਝ ਵਕਤੀ ਤੌਰ ਤੇ ਪਛਾਣ ਹਟ ਗਏ, ਕੁੱਝ ਨੇ ਐਨ ਜੀ ਓਜ਼ ਜੁਆਇਨ ਕਰ ਲਿਆਂ ਤੇ ਕੁੱਝ ਮੁਲਕੋਂ ਨੱਸ ਗਏ। ਜ਼ਿੰਦਗੀ ਦੇ ਹੋਰ ਸ਼ੋਅਬਿਆਂ ਉੱਚ ਵੀ ਇਸ ਜਨ ਨੇ ਬੜੀ ਤਬਾਹੀ ਮਚਾਈ ਪਰ ਅਵਧੀ ਤਫ਼ਸੀਲ ਉੱਚ ਜਾਣਾ ਆਪਣੇ ਜ਼ਖ਼ਮਾਂ ਨੂੰ ਖਰਚਣ ਆਲੀ ਗੱਲ ਏ।
ਸਕੇਣਾ ਵੀ, ਵੀਮਨ ਹਾਕੀ ਤੇ ਹਦੂਦ ਲੱਗਣ ਬਾਅਦ, ਸਿਆਸੀ ਪਮਫ਼ਲਟ ਵੰਡੀ ਵੰਡੀ ਮੁਲਕੋਂ ਬਾਹਰ ਜਾਣ ਤੇ ਮਜਬੂਰ ਹੋਈ। ਹਾਂ ਇਹ ਮਜਬੂਰੀ ਹੀ ਅਖਵਾਏਗੀ ਕਿ ਸਕੇਣਾ ਇਕ ਅਣਦੇਖੇ ਡਾਕਟਰ ਨਾਲ਼ ਟੈਲੀ ਫ਼ੋਨੀ ਨਿਕਾਹ ਕਰਨ ਤੇ ਮਜਬੂਰ ਕੀਤੀ ਜਾਂਦੀ ਏ । ਡਾਕਟਰ ਇਹਤਸ਼ਾਮ ਦੀ ਬੀਵੀ ਬਣ ਕੇ ਔਰ ਟੋਰੰਟੋ ਅੱਪੜ ਜਾਂਦੀ ਏ।ਇਥੇ ਆ ਕੇ ਸਕੇਣਾ ਨੂੰ ਪਤਾ ਲਗਦਾ ਏ ਕਿ ਔਰਤ ਵਾਸਜ਼ੇ ਹਰ ਜਗ੍ਹਾ ਇਕੋ ਈ ਮੌਸਮ ਏ। ਟੋਰੰਟੋ ਵਿਚ ਵੀ ਸ਼ਾਇਦ ਈ ਕੋਈ ਸੁੱਖ ਦਾ ਸਾਹ ਹੋਵੇਗਾ ਜੋ ਸਕੇਣਾ ਲਿਆ ਹੋਵੇਗਾ। ਔਰਤ ਨੂੰ ਜ਼ਾਤੀ ਮਿਲਕੀਅਤ, ਤੇ ਇਨਸਾਨ ਦੀ ਥਾਂ ਪਸ਼ੂ ਸਮਝਣ ਆਲਿਆਂ ਉੱਚ , ਮੁਲਕ ਉੱਚ ਨਾ ਸਿਰਫ਼ ਉਸਦਾ ” ਭਾ” ਈ ਸੀ ਬਲਕਿ ਓਥੇ ਇਹਤਸ਼ਾਮ ਤੇ ਉਹਦੀ ਮਾਂ ਵੀ। ਇਹ ਇਕ ਮਾਇਨਡ ਸੀਟ ਏ ਜਿਹੜਾ ਪੱਦਰ ਸਿਰੀ ਮੁਆਸ਼ਰੇ ਤੇ ,ਲਿਬਰਲ ਡਿੰਮ੍ਹ ਕ੍ਰੇਸੀ ਤੇ ਦਹਿਸ਼ਤਗਰਦੀ ਦੀ ਦੇਣ ਏ।
ਫ਼ੋਜ਼ੀਆ ਰਫ਼ੀਕ ਨੇ ਸਕੇਣਾ ਦੀ ਕਹਾਣੀ ਬੜੇ ਵੱਖਰੇ ਢੰਗ ਨਾਲ਼, ਜਿਨੂੰ ਅਸਲੂਬ ਕਹਿ ਲਵੋ, ਤੇ ਬੜੀ ਦਲੇਰੀ ਨਾਲ਼ ਲਿਖੀ ਏ। ਤੇ ਅੱਜ ਚੋਧਾਂ ਸਾਲ ਗੁਜ਼ਰਨ ਬਾਅਦ ਵੀ ਇਹ ਕਹਾਣੀ ਤਾਜ਼ੀ ਬਾ ਤਾਜ਼ੀ ਲਗਦੀ ਏ ਕਿਉਂ ਜੇ ਬਹੁਤਾ ਕੁੱਝ ਨਹੀਂ ਬਦਲਿਆ। ਸਾਡੇ ਬਹੁਤ ਸਾਰੇ ਪੰਜਾਬੀ ਲਿਖਣ ਵਾਲੇ, ਉਸਤਾਦਾਂ ਦੀਆਂ ਲਿਖਤਾਂ ਅਚੋਂ ਲਫ਼ਜ਼ ਉਧਾਰ ਲੈ ਕੇ ਆਪਣੀਆਂ ਲਿਖਤਾਂ ਉੱਚ ਸ਼ਾਮਿਲ ਕਰਦੇ ਨੇਂ, ਸ਼ੀਤ ਇੰਜ ਕਰਨ ਨਾਲ਼ ਉਹ ਸਮਝਦੇ ਨੇਂ ਕਿ ਦਰੁਸਤ ਪੰਜਾਬੀ ਜ਼ਬਾਨ ਲਿਖ ਰਹੇ ਨੇਂ ਪਰ ਏਸ ਨਾਵਲ ਦੀ ਡਕਸ਼ਨ ਯਾ ਬੋਲੀ ਬਣਾਈ ਨਹੀਂ ਗਈ ਬਲਕਿ ਹਰ ਕਿਰਦਾਰ ਉਹੋ ਬੋਲੀ ਬੋਲ ਰਿਹਾ ਏ ਜਿਹੜੀ ਉਸ ਦੇ ਇਲਾਕੇ ਦੀ ਏ। ਸਿੱਧੀ ਸਾਵੇਂ ਨਿਰੋਲ ਤੇ ਪਾਣੀ ਦੇ ਵਗਦੇ ਸੋਮੇ ਹਾਰ।
ਨਾਵਲ ਦੇ ਅਖ਼ੀਰ ਲੈ ਸੀਫ਼ਹਿਆਂ ਉੱਚ ” ਇਕਬਾਲ ਸਿੰਘ” ਤੇ ” ਗਾਮੋ” ، ਦੋਹਾਂ ਕਰ ਉਦਾਰਾਂ ਨੂੰ ਇਕ ਵਿਖਾਣਾ ਜ਼ਰਾ ਹਜ਼ਮ ਕਰਨਾ ਔਖਾ ਲੱਗਾ ਏ। ਇਕ ਡਰਾਮਾਈ ਜਿਹਾ ਤਾਸਰ ਮਿਲਿਆ ਏ। ਨਾਵਲ ਦੇ ਇਕ ਕਿਰਦਾਰ ਦਾ ਇਹ ਰੂਪ ਨਾਵਲ ਉੱਚ ਫਿੱਟ ਬੈਠਦਾ ਏ ਕਿ ਨਹੀਂ ।।। ਇਹਦਾ ਵੇਰਵਾ ਕਰਨਾਂ ਨਕਾਦਾਂ ਦਾ ਕੰਮ ਏ। ਮੇਰੇ ਨਜ਼ਦੀਕ ਪੰਜਾਬੀ ਨਾਵਲ ਦੇ ਖੇਤਰ ਉੱਚ ” ਸਕੇਣਾ ” ਇਕ ਬਹੁਤ ਵੱਡਾ ਨਾਵਲ ਏ ਤੇ ਜੇ ਕਦੀ ਪੰਜਾਬੀ ਜ਼ਬਾਨ ਨੂੰ ਏਨੀ ਇੱਜ਼ਤ ਮਿਲੀ ਕਿ ਏਸ ਨੂੰ ਪੰਜਾਬ ਉੱਚ ” ਮੀਡੀਅਮ ਆਫ਼ ਇੰਸਟਰਕਸ਼ਨ” ਬਣਾਇਆ ਗਿਆ ਤੇ ਇਹ ਨਾਵਲ ਨਿਸਾਬ ਦਾ ਹਿੱਸਾ ਬਨਾਣਾ ਪੇਗਾ ਕਿ ਇਹਦੇ ਵਿਚ ਨਾ ਸਿਰਫ਼ ਔਰਤ ਜ਼ਾਤ ਨਾਲ਼ ਹੋਣ ਵਾਲੇ ਧਰੂ ਦੀ ਤਵਾਰੀਖ਼ ਲਿਖੀ ਏ ਬਲਕਿ ਪਾਕਿਸਤਾਨ ਨਾਲ਼ ਹੋਣ ਵਾਲੇ ਧਰੂ ਦੀ ਤਵਾਰੀਖ਼ ਵੀ ਏ। ਫ਼ੋਜ਼ੀਆ ਰਫ਼ੀਕ ਹੋਰਾਂ ਦਾ ਇਹ ਨਾਵਲ ਉਨ੍ਹਾਂ ਦੀ ਆਪਣੀ ਜ਼ਿੰਦਗੀ ਦੀ ਸਮਝ, ਪੜ੍ਹਾਈ ਲਿਖਾਈ, ਆਲ ਦਿਵਾਲ ਵੇਖਣ ਵਾਲੀ ਅੱਖ ਤੇ ਲਿਖਣ ਦੀ ਬੇਪਨਾਹ ਸਲਾਹੀਅਤ ਦਾ ਇਕ ਵੱਡਾ ਸਬੂਤ ਏ। ਇਹ ਸਮਾਜੀ ਹਕੀਕਤ ਨਿਗਾਰੀ ਏ ਜਿਹੜੀ ਉਨ੍ਹਾਂ ਕੋਲੋਂ ਲਿਖਵਾ ਨਦੀ ਏ
” ਮੇਰੀ ਕੋਈ ਤਵਾਰੀਖ਼ ਨਹੀਂ।
ਮੇਰੀ ਕੋਈ ਕਹਾਣੀ ਨਹੀਂ
ਮੇਰਾ ਕੋਈ ਨਾਂ ਨਹੀਂ “

Facebook Comments Box

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

Calendar

December 2024
M T W T F S S
 1
2345678
9101112131415
16171819202122
23242526272829
3031