ادھی پیالی ۔۔۔ عائشہ اسلم

ادھی پیالی

میں دوجے شہر وچ ٹیلی ویژن دے کسے پروگرام دی ریکارڈنگ کروا رہی ساں۔ اجے پہلی ریکارڈنگ مکی ای سی کہ بھاء منصور میری بانہہ پھڑ کے اپنے کمرے وچ لے گئے تے کہن لگے

” کڑیئے  توں اگلی ریکارڈنگ توں پہلاں پہلان اک بندے نال گل کر لے۔ “

” کیہڑا بندہ ؟ “

” بس ہے اک تیرا خموش عاشق۔ کئی ورھیاں توں تینوں لبھ رہیا اے تے جدوں وی اوہ رابطہ کرن دی کوشش کردا اے توں اپنے شہر واپس ٹر جاندی ایں۔ اج توں ضرور اوہدے نال گل کرنی اے “

اوہناں نے نمبر ملایا تے رسیور میرے ہتھ وچ پھڑا دتا۔

میں حیرانی نال اوہناں ول تکیا کہ میں کیہہ گل کراں گی۔

” تیری واج سن کے تیرے پیریں پے جاوے گا” بھاء جی نے میری گل سمجھدیاں ہویاں اکھیا۔

کسے نے فون دی پہلی گھنٹی تے بے صبری نال فون چکیا تے جی کیہا۔ اجے میں ہیلو ای آکھیا سی کہ آواز آئی

” کیہہ حال اے تہاڈا ؟ “

” جی ٹھیک آں “

” جے ایس واری وی تہاڈی آواز نہ سن دا تے بھاء منصور نوں تے سارے شہر نوں کدی معاف نہ کردا۔ ایہہ دسو ایتھے کنے دن ہور رہو گے ؟ “

” بس جی کل ای واپسی اے “

” اک ہور احسان کرو میرے تے، تسیں کل دی بجائے پرسوں جاو ۔ میں تہانوں ملنا چاہنا واں۔ اج مل لیندا پر تہاڈی مصروفیت بارے جاننا واں۔ تسیں تے شاید ادھی رات تایئں فارغ ہووگے۔ ریکارڈنگ وچ بڑی دیر لگ جاندی اے تے تہاڈے جئے کامپیئر نوں تے اوہ اک دی تھاں چھ پروگرام کر کے ای گھلن گے ناں۔ تسیں کل سویرے اپنے کم کار توں فارغ ہو کے مینوں دس دینا کہ تہانوں کتھے تے کیہڑے ویلے اڈیکاں ؟ “

دراصل میںوں اک منسٹری وچ کم اے فیر اک صحافی نوں انٹرویو دینا اے۔ میرا خیال اے میں دس وجے تایئں سارے کم مکا لواں گی۔ تسیں کہو تے فیر تہاڈے دفتر آ جاواں گی۔ مینوں پتہ سمجھا دیو۔ “

” نہیں تہانوں ملنا میری مجبوری اے۔ ایس کر کے میں آپ تہاڈے کول آواں گا۔ تسیں جدوں کم توں ویہلے ہو جاو مینوں دفتر فون کر لینا۔ میں آ جاواں گا۔ “

” چنگا “

” تسیں میرا فون نمبر لکھ لوو”

میں کاغذ تے فون نمبر لکھیا تے ایس بندے بارے سوچن لگ پئی۔ اوہدی کاہل تے اوہدا مان۔

اگلے دن مینوں کم مکاون وچ دیر ہو گئی تے میں ساڈھے گیاراں وجے اوہنوں فون کیتا۔ ایس واری وی فون پہلی گھنٹی تے چکیا گیا تے اوسے طرحاں جی آکھیا گیا۔ میں دسیا کہ میں فلانی تھاں تے ہیگی آن، تسیں آ جاو۔۔

” میں پنج منٹاں چ تہاڈے کول پہنچ جاواں گا۔ تسیں دفتر چوں نکل کے باہر بوہے تیک آجاو”

تے فیر واقعی پنجاں منٹاں اچ ای اک گوڑھے نیلے رنگ دی کار دا اگلا بوہا میرے لئی اک بندہ کھول رہیا سی۔

میں ڈردیاں ڈردیاں جھک کے ناں پچھیا تے جواب ملیا، جی آ جاو”۔ میں حیرانی نال پچھیا، ” تسیں مینؤن کس طرح پچھان لیا؟ “

” تہانوں پھچاننا کیہڑا مشکل اے ؟ میری پسندیدہ عورت دیاں ساریاں خوبیاں تہاڈے وچ ہیگیاں نیں۔کپڑیاں دے رنگ، روایتی کالی چاندی دے زیور پاون والی۔ چنگی بولی بولن والی عورت۔ میں تہاڈے بارے ایناں کجھ سن بیٹھاں کہ ہن کوئی وی گل بات نویں یا اوپری نہیں لگدی۔ تسیں میرے لئی نویں نہیں او، میں تہانوں بہت زیادہ جاننا تے سیاننا واں۔ “

” تسیں تے اک منے پرونے کہانی کار او، تسیں ایہہ کیہہ کہانی پا بیٹنے او ؟ “

ایہہ سوال کردیاں ہویاں مینوں انج لگا جیویں کہانی کار نے اک نویں کہانی لبھی ہووے تے میں اپنے لئی آپ اک نویں عورت دے روپ چ ساہمنے آ رہی آں۔ فیر میں اوہناں دے دفتر وچ بہہ کے ہزاراں واری اوہناں دیاں گلاں سن دی رہی۔ بہت ساریاں گلاں کردی رہی۔ تے اک دن ایہناں گلاں چوں اک نویں بات نکلی۔ اوس دن اوہناں دیاں گلاں ہنجوواں نال بھجیاں تے تھکیویں نال اکیاں ہویئاں سن۔ اوہناں آکھیا،

” تسیں مینوں سانبھ سکدے او۔ میرا درد جان سکدے او۔ ”  تے مینوں اوہناں دا درد اپنی چھاتی چ اک پیڑ وانگوں محسوس ہویا تے میں گھابر کے اوہناں دا ہتھ پھڑ لیاَ

فیر میں وی ٹیلیویژن تے کم کردی رہی کدی کدی کجھ لکھدی رہی تے اوہ کہانی لکھدے رہے تے لکھدیاں لکھدیاں خورے کیہڑے ویلے اسیں حیاتی چ اک دوجے دے ناں سرناواں لکھ بیٹھے۔

اوہ مرد جیہڑا کسے زنانی نوں کجھ نہیں سمجھدا سی اوہنے میرے اگے ہار من لئی تے میں آپ وی کرچی کرچی ہو گئی۔

فیر ساڈیاں انگلاں نوں ملاقاتاں بھل گیاں ۔ میں جدون وی اوس شہر جاندی سبھ توں پہلاں اوہناں نون فون کردی۔ پتا نہیں ایہہ شُہرتاں سپ کیوں بن جاندیاں نیں۔ اسیں کسے وی شہر چ اک دوجے نوں نہیں ساں مل سکدے تے میں جہنے تعلق دے ایس سویٹر نوں اُنن دا وعدہ کیتا سی، کدے کدے میری اپنی انگلیاں توں اپنا انیا ہویا سویٹر ادھڑ جاندا سی۔ کدی اُن دا دھاگہ گھنجل بن جاندا سی تے میں کئی گنڈھاں نہیں وی کھول سکدی ساں۔ کئی گنڈھاں تے لوکاں پایئاں تے کنی واری گنڈھاں آپ ای پے گیئاں سن۔

اوہنوں اپنی عورت تے اپنے بچے کسے ہور دے لگدے سن۔ تے میں اپنی نہ ہوندیاں وی اوہناں لئی بہت اپنی سی پر بھیڑے لوکاں نے ایس اپنے پن نوں اپنا نہیں سی رہن دتا۔ اوہناں دی تے میری مصروفیت کجھ گھڑیاں دا ملاپ وی نہیں سہہ سکدی سی۔ اسیں بہت چاہندیاں ہویاں وی کجھ پل لئی مل سکدے ساں۔ ساڈا سارا وقت تے لوک لے جاندے سن۔

اج کنے ای ورھیاں بعد میں فیر اوسے شہر وچ آئی آں تے اوہ ایس شہروچ نہیں۔ پر خوشبو اج وی ہتھ چوں پئی اوندی اے تے اوہناں دے سگریٹ دا دھواں اجے وی میرے آسے پاسے کھلریا اے۔

اوہناں دے گرم ہونٹاں دی اگ اج وی مینوں میرے اندر دی عورت نوں حیاتی دے رہی اے۔ میں بلدی لکڑی وانگ بھخ رہی آں پر اوہ ایتھے نہیں تے میں اوہناں توں وکھ ہو کے کنی کلی کنی اداس آں۔ جی کردا اے رج کے چیکاں، وین پاواں ۔۔۔۔۔ ایس طرحاں تے کدی وی نہیں سی ہویا تے اج ۔۔۔ اج مینوں پتہ لگا اے کہ میں اوہناں دی عادت پا بیٹھی آں یاں فیر بہت ساریاں عادتاں ۔۔۔ اوسے برانڈ دے سگریٹ دی عادت۔

اوسے طرحاں چا ء دا ادھا کپ چھڈ دیون دی عادت۔ لکھنا ، لکھ کے کٹ دینا یاں سٹ دینا تے انج لگدا اے میں وی اوی کاغذ آں جنہوں اوہناں ہتھاں نے کھیا، لکھ کے کٹیا یا سٹ دتا۔

اوہ ای ہتھ جیہڑے میرا حوصلہ ودھاندے سن اج اوہ ای مینوں وڈھ رہے نیں۔ میں پرزے پرزے ہو کے ہواواں وچ کھلر گئی آں۔ اج وی ہتھ میرا ماس چُگدے نیں۔۔۔۔ پر فیر وی میں اوہی ہتھ پئی لبھنی آں۔ اوہی ہتھ۔ جنہاں میرے تے کہانیاں لکھیاں، جنہاں نے مینوں فون کیتے ۔۔۔۔ چٹھی پائی ۔۔۔۔ اکو چٹھی ۔۔۔ تے اوہی ہتھ جینہاں نے مینوں لبھیا سی۔ اج اوہ ہتھ کتھے نیں۔ چاء دی پیالی وچ اوہ چہرہ نظر آوندا اے تے میں رو پیندی آں۔ میں تے اوہدے وانگ ادھی پیالی چھڈی سی پر پیالی بھر گئی اے۔۔۔ ادھی پیالی چاء تے ادھی پیالی ہنجو !

تے ادھی پیالی وانگوں میں ۔۔۔۔۔ !!

 

 

ਮੈਂ ਦੂਜੇ ਸ਼ਹਿਰ ਵਿਚ ਟੈਲੀਵਿਜ਼ਨ ਦੇ ਕਿਸੇ ਪ੍ਰੋਗਰਾਮ ਦੀ ਰੀਕਾਰਡਿੰਗ ਕਰਵਾ ਰਹੀ ਸਾਂ। ਅਜੇ ਪਹਿਲੀ ਰੀਕਾਰਡਿੰਗ ਮੱਕੀ ਈ ਸੀ ਕਿ ਭਾਅ ਮਨਸੂਰ ਮੇਰੀ ਬਾਂਹ ਫੜ ਕੇ ਆਪਣੇ ਕਮਰੇ ਵਿਚ ਲੈ ਗਏ ਤੇ ਕਹਿਣ ਲੱਗੇ

” ਕੁੜੀਏ  ਤੂੰ ਅਗਲੀ ਰੀਕਾਰਡਿੰਗ ਤੋਂ ਪਹਿਲਾਂ ਪਹਲਾਨ ਇਕ ਬੰਦੇ ਨਾਲ਼ ਗੱਲ ਕਰ ਲੈ। “

” ਕਿਹੜਾ ਬੰਦਾ ? “

” ਬੱਸ ਹੈ ਇਕ ਤੇਰਾ ਖ਼ਮੋਸ਼ ਆਸ਼ਿਕ। ਕਈ ਵਰ੍ਹਿਆਂ ਤੋਂ ਤੈਨੂੰ ਲੱਭ ਰਿਹਾ ਏ ਤੇ ਜਦੋਂ ਵੀ ਉਹ ਰਾਬਤਾ ਕਰਨ ਦੀ ਕੋਸ਼ਿਸ਼ ਕਰਦਾ ਏ ਤੋਂ ਆਪਣੇ ਸ਼ਹਿਰ ਵਾਪਸ ਟੁਰ ਜਾਣਦੀ ਐਂ। ਅੱਜ ਤੋਂ ਜ਼ਰੂਰ ਉਹਦੇ ਨਾਲ਼ ਗੱਲ ਕਰਨੀ ਏ “

ਉਨ੍ਹਾਂ ਨੇ ਨੰਬਰ ਮਿਲਾਇਆ ਤੇ ਰਸੀਵਰ ਮੇਰੇ ਹੱਥ ਵਿਚ ਫੜਾ ਦਿੱਤਾ।

ਮੈਂ ਹੈਰਾਨੀ ਨਾਲ਼ ਉਨ੍ਹਾਂ ਵੱਲ ਤੱਕਿਆ ਕਿ ਮੈਂ ਕੇਹਾ ਗੱਲ ਕਰਾਂਗੀ।

” ਤੇਰੀ ਵਾਜ ਸੁਣ ਕੇ ਤੇਰੇ ਪੈਰੀਂ ਪੇ ਜਾਵੇਗਾ” ਭਾਅ ਜੀ ਨੇ ਮੇਰੀ ਗੱਲ ਸਮਝਦੀਆਂ ਹੋਇਆਂ ਅਖਿਆ।

ਕਿਸੇ ਨੇ ਫ਼ੋਨ ਦੀ ਪਹਿਲੀ ਘੰਟੀ ਤੇ ਬੇਸਬਰੀ ਨਾਲ਼ ਫ਼ੋਨ ਚੁੱਕਿਆ ਤੇ ਜੀ ਕਿਹਾ। ਅਜੇ ਮੈਂ ਹੈਲੋ ਈ ਆਖਿਆ ਸੀ ਕਿ ਆਵਾਜ਼ ਆਈ

” ਕੇਹਾ ਹਾਲ ਏ ਤੁਹਾਡਾ ? “

” ਜੀ ਠੀਕ ਆਂ “

” ਜੇ ਏਸ ਵਾਰੀ ਵੀ ਤੁਹਾਡੀ ਆਵਾਜ਼ ਨਾ ਸੁਣ ਦਾ ਤੇ ਭਾਅ ਮਨਸੂਰ ਨੂੰ ਤੇ ਸਾਰੇ ਸ਼ਹਿਰ ਨੂੰ ਕਦੀ ਮਾਫ਼ ਨਾ ਕਰਦਾ। ਇਹ ਦੱਸੋ ਇਥੇ ਕਿੰਨੇ ਦਿਨ ਹੋਰ ਰਹੋ ਗੇ ? “

” ਬੱਸ ਜੀ ਕੱਲ੍ਹ ਈ ਵਾਪਸੀ ਏ “

” ਇਕ ਹੋਰ ਅਹਿਸਾਨ ਕਰੋ ਮੇਰੇ ਤੇ, ਤੁਸੀਂ ਕੱਲ੍ਹ ਦੀ ਬਜਾਏ ਪਰਸੋਂ ਜਾਊ । ਮੈਂ ਤੁਹਾਨੂੰ ਮਿਲਣਾ ਚਾਹਨਾ ਵਾਂ। ਅੱਜ ਮਿਲ ਲੈਂਦਾ ਪਰ ਤੁਹਾਡੀ ਮਸਰੂਫ਼ੀਅਤ ਬਾਰੇ ਜਾਣਨਾ ਵਾਂ। ਤੁਸੀਂ ਤੇ ਸ਼ਾਇਦ ਅੱਧੀ ਰਾਤ ਤਈਇਂ ਫ਼ਾਰਗ਼ ਹਵੋਗੇ। ਰੀਕਾਰਡਿੰਗ ਵਿਚ ਬੜੀ ਦੇਰ ਲੱਗ ਜਾਂਦੀ ਏ ਤੇ ਤੁਹਾਡੇ ਜਏ ਕਾਮਪੀਇਰ ਨੂੰ ਤੇ ਉਹ ਇਕ ਦੀ ਥਾਂ ਛੇ ਪ੍ਰੋਗਰਾਮ ਕਰ ਕੇ ਈ ਘਲਣ ਗੇ ਨਾਂ। ਤੁਸੀਂ ਕੱਲ੍ਹ ਸਵੇਰੇ ਆਪਣੇ ਕੰਮ ਕਾਰ ਤੋਂ ਫ਼ਾਰਗ਼ ਹੋ ਕੇ ਮੈਨੂੰ ਦਸ ਦੇਣਾ ਕਿ ਤੁਹਾਨੂੰ ਕਿੱਥੇ ਤੇ ਕਿਹੜੇ ਵੇਲੇ ਉਡੀਕਾਂ ? “

ਦਰਅਸਲ ਮੈਨੂੰ ਇਕ ਮਨਿਸਟਰੀ ਵਿਚ ਕੰਮ ਏ ਫ਼ਿਰ ਇਕ ਸਹਾਫ਼ੀ ਨੂੰ ਇੰਟਰਵਿਊ ਦੇਣਾ ਏ। ਮੇਰਾ ਖ਼ਿਆਲ ਏ ਮੈਂ ਦਸ ਵਜੇ ਤਈਇਂ ਸਾਰੇ ਕੰਮ ਮੁਕਾ ਲਵਾਂਗੀ। ਤੁਸੀਂ ਕਿਹੋ ਤੇ ਫ਼ਿਰ ਤੁਹਾਡੇ ਦਫ਼ਤਰ ਆ ਜਾਵਾਂਗੀ। ਮੈਨੂੰ ਪਤਾ ਸਮਝਾ ਦਿਓ। “

” ਨਹੀਂ ਤੁਹਾਨੂੰ ਮਿਲਣਾ ਮੇਰੀ ਮਜਬੂਰੀ ਏ। ਏਸ ਕਰ ਕੇ ਮੈਂ ਆਪ ਤੁਹਾਡੇ ਕੋਲ਼ ਆਵਾਂਗਾ। ਤੁਸੀਂ ਜਦੋਂ ਕੰਮ ਤੋਂ ਵਿਹਲੇ ਹੋ ਜਾਊ ਮੈਨੂੰ ਦਫ਼ਤਰ ਫ਼ੋਨ ਕਰ ਲੈਣਾ। ਮੈਂ ਆ ਜਾਵਾਂਗਾ। “

” ਚੰਗਾ “

” ਤੁਸੀਂ ਮੇਰਾ ਫ਼ੋਨ ਨੰਬਰ ਲਿਖ ਲਵੋ”

ਮੈਂ ਕਾਗ਼ਜ਼ ਤੇ ਫ਼ੋਨ ਨੰਬਰ ਲਿਖਿਆ ਤੇ ਏਸ ਬੰਦੇ ਬਾਰੇ ਸੋਚਣ ਲੱਗ ਪਈ। ਉਹਦੀ ਕਾਹਲ਼ ਤੇ ਉਹਦਾ ਮਾਨ।

ਅਗਲੇ ਦਿਨ ਮੈਨੂੰ ਕੰਮ ਮੁਕਾਉਣ ਵਿਚ ਦੇਰ ਹੋ ਗਈ ਤੇ ਮੈਂ ਸਾਢੇ ਗਿਆਰਾਂ ਵਜੇ ਉਹਨੂੰ ਫ਼ੋਨ ਕੀਤਾ। ਏਸ ਵਾਰੀ ਵੀ ਫ਼ੋਨ ਪਹਿਲੀ ਘੰਟੀ ਤੇ ਚੁੱਕਿਆ ਗਿਆ ਤੇ ਇਸੇ ਤਰ੍ਹਾਂ ਜੀ ਆਖਿਆ ਗਿਆ। ਮੈਂ ਦੱਸਿਆ ਕਿ ਮੈਂ ਫ਼ਲਾਨੀ ਥਾਂ ਤੇ ਹੈਗੀ ਆਨ, ਤੁਸੀਂ ਆ ਜਾਊ।।

” ਮੈਂ ਪੰਜ ਮਿੰਟਾਂ ਚ ਤੁਹਾਡੇ ਕੋਲ਼ ਪਹੁੰਚ ਜਾਵਾਂਗਾ। ਤੁਸੀਂ ਦਫ਼ਤਰ ਚੋਂ ਨਿਕਲ ਕੇ ਬਾਹਰ ਬੂਹੇ ਤੀਕ ਆਜਾਵ”

ਤੇ ਫ਼ਿਰ ਵਾਕਈ ਪੰਜਾਂ ਮਿੰਟਾਂ ਉੱਚ ਈ ਇਕ ਗੂੜ੍ਹੇ ਨੀਲੇ ਰੰਗ ਦੀ ਕਾਰ ਦਾ ਅਗਲਾ ਬੂਹਾ ਮੇਰੇ ਲਈ ਇਕ ਬੰਦਾ ਖੋਲ ਰਿਹਾ ਸੀ।

ਮੈਂ ਡਰਦਿਆਂ ਡਰਦਿਆਂ ਝੁਕ ਕੇ ਨਾਂ ਪੁੱਛਿਆ ਤੇ ਜਵਾਬ ਮਿਲਿਆ, ਜੀ ਆ ਜਾਊ”। ਮੈਂ ਹੈਰਾਨੀ ਨਾਲ਼ ਪੁੱਛਿਆ, ” ਤੁਸੀਂ ਮੈਨਨ ਕਿਸ ਤਰ੍ਹਾਂ ਪਛਾਣ ਲਿਆ? “

” ਤੁਹਾਨੂੰ ਫਚਾਨਨਾ ਕਿਹੜਾ ਮੁਸ਼ਕਿਲ ਏ ? ਮੇਰੀ ਪਸੰਦੀਦਾ ਔਰਤ ਦੀਆਂ ਸਾਰੀਆਂ ਖ਼ੂਬੀਆਂ ਤੁਹਾਡੇ ਵਿਚ ਹੈਗੀਆਂ ਨੇਂ।ਕੱਪੜਿਆਂ ਦੇ ਰੰਗ, ਰਵਾਐਤੀ ਕਾਲ਼ੀ ਚਾਂਦੀ ਦੇ ਜ਼ੇਵਰ ਪਾਵਨ ਵਾਲੀ। ਚੰਗੀ ਬੋਲੀ ਬੋਲਣ ਵਾਲੀ ਔਰਤ। ਮੈਂ ਤੁਹਾਡੇ ਬਾਰੇ ਇੰਨਾਂ ਕੁੱਝ ਸੁਣ ਬੈਠਾਂ ਕਿ ਹੁਣ ਕੋਈ ਵੀ ਗੱਲਬਾਤ ਨਵੀਂ ਯਾ

ਓਪਰੀ ਨਹੀਂ ਲਗਦੀ। ਤੁਸੀਂ ਮੇਰੇ ਲਈ ਨਵੇਂ ਨਹੀਂ ਓ, ਮੈਂ ਤੁਹਾਨੂੰ ਬਹੁਤ ਜ਼ਿਆਦਾ ਜਾਣਨਾ ਤੇ ਸਿਆਣਨਾ ਵਾਂ। “

” ਤੁਸੀਂ ਤੇ ਇਕ ਮਨੇ ਪ੍ਰਵੰਨੇ ਕਹਾਣੀਕਾਰ ਓ, ਤੁਸੀਂ ਇਹ ਕੇਹਾ ਕਹਾਣੀ ਪਾ ਬੀਟਨੇ ਓ ? “

ਇਹ ਸਵਾਲ ਕਰਦਿਆਂ ਹੋਇਆਂ ਮੈਨੂੰ ਇੰਜ ਲੱਗਾ ਜਿਵੇਂ ਕਹਾਣੀਕਾਰ ਨੇ ਇਕ ਨਵੀਂ ਕਹਾਣੀ ਲੱਭੀ ਹੋਵੇ ਤੇ ਮੈਂ ਆਪਣੇ ਲਈ ਆਪ ਇਕ ਨਵੀਂ ਔਰਤ ਦੇ ਰੂਪ ਚ ਸਾਹਮਣੇ ਆ ਰਹੀ ਆਂ। ਫ਼ਿਰ ਮੈਂ ਉਨ੍ਹਾਂ ਦੇ ਦਫ਼ਤਰ ਵਿਚ ਬਹਿ ਕੇ ਹਜ਼ਾਰਾਂ ਵਾਰੀ ਉਨ੍ਹਾਂ ਦੀਆਂ ਗੱਲਾਂ ਸੁਣ ਦੀ ਰਹੀ। ਬਹੁਤ ਸਾਰੀਆਂ ਗੱਲਾਂ ਕਰਦੀ ਰਹੀ। ਤੇ ਇਕ ਦਿਨ ਇਨ੍ਹਾਂ ਗੱਲਾਂ ਚੋਂ ਇਕ ਨਵੀਂ ਬਾਤ ਨਕਲੀ। ਇਸ ਦਿਨ ਉਨ੍ਹਾਂ ਦੀਆਂ ਗੱਲਾਂ ਹੰਝੂਵਾਂ ਨਾਲ਼ ਭੱਜੀਆਂ ਤੇ ਥਕੇਵੇਂ ਨਾਲ਼ ਅੱਕੀਆਂ ਹਵੀਇਂ ਸਨ। ਉਨ੍ਹਾਂ ਆਖਿਆ,

” ਤੁਸੀਂ ਮੈਨੂੰ ਸਾਂਭ ਸਕਦੇ ਓ। ਮੇਰਾ ਦਰਦ ਜਾਣ ਸਕਦੇ ਓ। ”  ਤੇ ਮੈਨੂੰ ਉਨ੍ਹਾਂ ਦਾ ਦਰਦ ਆਪਣੀ ਛਾਤੀ ਚ ਇਕ ਪੇੜ ਵਾਂਗੂੰ ਮਹਿਸੂਸ ਹੋਇਆ ਤੇ ਮੈਂ ਘਾਬਰ ਕੇ ਉਨ੍ਹਾਂ ਦਾ ਹੱਥ ਫੜ ਲਿਆ

ਫ਼ਿਰ ਮੈਂ ਵੀ ਟੈਲੀਵਿਜ਼ਨ ਤੇ ਕੰਮ ਕਰਦੀ ਰਹੀ ਕਦੀ ਕਦੀ ਕੁੱਝ ਲਿਖਦੀ ਰਹੀ ਤੇ ਉਹ ਕਹਾਣੀ ਲਿਖਦੇ ਰਹੇ ਤੇ ਲਿਖਦਿਆਂ ਲਿਖਦਿਆਂ ਖ਼ੋਰੇ ਕਿਹੜੇ ਵੇਲੇ ਅਸੀਂ ਹਯਾਤੀ ਚ ਇਕ ਦੂਜੇ ਦੇ ਨਾਂ ਸਿਰਨਾਵਾਂ ਲਿਖ ਬੈਠੇ।

ਉਹ ਮਰਦ ਜਿਹੜਾ ਕਿਸੇ ਜ਼ਨਾਨੀ ਨੂੰ ਕੁੱਝ ਨਹੀਂ ਸਮਝਦਾ ਸੀ ਉਹਨੇ ਮੇਰੇ ਅੱਗੇ ਹਾਰ ਮੰਨ ਲਈ ਤੇ ਮੈਂ ਆਪ ਵੀ ਕਰਚੀ ਕਰਚੀ ਹੋ ਗਈ।

ਫ਼ਿਰ ਸਾਡੀਆਂ ਉਂਗਲਾਂ ਨੂੰ ਮੁਲਾਕਾਤਾਂ ਭੁੱਲ ਗਿਆਂ । ਮੈਂ ਜਦੋਨ ਵੀ ਇਸ ਸ਼ਹਿਰ ਜਾਂਦੀ ਸਭ ਤੋਂ ਪਹਿਲਾਂ ਉਨ੍ਹਾਂ ਨੂਨ ਫ਼ੋਨ ਕਰਦੀ। ਪਤਾ ਨਹੀਂ ਇਹ ਸ਼ਹਿਰ ਤਾਂ ਸੱਪ ਕਿਉਂ ਬਣ ਜਾਂਦੀਆਂ ਨੇਂ। ਅਸੀਂ ਕਿਸੇ ਵੀ ਸ਼ਹਿਰ ਚ ਇਕ ਦੂਜੇ ਨੂੰ ਨਹੀਂ ਸਾਂ ਮਿਲ ਸਕਦੇ ਤੇ ਮੈਂ ਜਿਹਨੇ ਤਾਅਲੁੱਕ ਦੇ ਏਸ ਸਵੈਟਰ ਨੂੰ ਅਨਿਨ ਦਾ ਵਾਅਦਾ ਕੀਤਾ ਸੀ, ਕਦੇ ਕਦੇ ਮੇਰੀ ਆਪਣੀ ਉਂਗਲੀਆਂ ਤੋਂ ਅਪਣਾ ਅਨਿਆ ਹੋਇਆ ਸਵੈਟਰ ਉੱਧੜ ਜਾਂਦਾ ਸੀ। ਕਦੀ ਉੱਨ ਦਾ ਧਾਗਾ ਘੁਨਜਲ ਬਣ ਜਾਂਦਾ ਸੀ ਤੇ ਮੈਂ ਕਈ ਗੰਢਾਂ ਨਹੀਂ ਵੀ ਖੋਲ ਸਕਦੀ ਸਾਂ। ਕਈ ਗੰਢਾਂ ਤੇ ਲੋਕਾਂ ਪਈਇਂ ਤੇ ਕਿੰਨੀ ਵਾਰੀ ਗੰਢਾਂ ਆਪ ਈ ਪੇ ਗੇਅਆਂ ਸਨ।

ਉਹਨੂੰ ਆਪਣੀ ਔਰਤ ਤੇ ਆਪਣੇ ਬੱਚੇ ਕਿਸੇ ਹੋਰ ਦੇ ਲਗਦੇ ਸਨ। ਤੇ ਮੈਂ ਆਪਣੀ ਨਾ ਹੁੰਦਿਆਂ ਵੀ ਉਨ੍ਹਾਂ ਲਈ ਬਹੁਤ ਆਪਣੀ ਸੀ ਪਰ ਭੈੜੇ ਲੋਕਾਂ ਨੇ ਏਸ ਆਪਣੇ ਪੁੰਨ ਨੂੰ ਅਪਣਾ ਨਹੀਂ ਸੀ ਰਹਿਣ ਦਿੱਤਾ। ਉਨ੍ਹਾਂ ਦੀ ਤੇ ਮੇਰੀ ਮਸਰੂਫ਼ੀਅਤ ਕੁੱਝ ਘੜੀਆਂ ਦਾ ਮਿਲਾਪ ਵੀ ਨਹੀਂ ਸੂਹਾ ਸਕਦੀ ਸੀ। ਅਸੀਂ ਬਹੁਤ ਚਾਹੁੰਦੀਆਂ ਹੋਇਆਂ ਵੀ ਕੁੱਝ ਪਲ ਲਈ ਮਿਲ ਸਕਦੇ ਸਾਂ। ਸਾਡਾ ਸਾਰਾ ਵਕਤ ਤੇ ਲੋਕ ਲੈ ਜਾਂਦੇ ਸਨ

ਅੱਜ ਕਿੰਨੇ ਈ ਵਰ੍ਹਿਆਂ ਬਾਦ ਮੈਂ ਫ਼ਿਰ ਉਸੇ ਸ਼ਹਿਰ ਵਿਚ ਆਈ ਆਂ ਤੇ ਉਹ ਏਸ ਸ਼ਹਿਰ ਵਿਚ ਨਹੀਂ। ਪਰ ਖ਼ੁਸ਼ਬੂ ਅੱਜ ਵੀ ਹੱਥ ਚੋਂ ਪਈ ਆਉਂਦੀ ਏ ਤੇ ਉਨ੍ਹਾਂ ਦੇ ਸਿਗਰੇਟ ਦਾ ਧੂਆਂ ਅਜੇ ਵੀ ਮੇਰੇ ਆਸੇ ਪਾਸੇ ਖਿਲਰਿਆ ਏ।

ਉਨ੍ਹਾਂ ਦੇ ਗਰਮ ਹੌਂਟਾਂ ਦੀ ਅੱਗ ਅੱਜ ਵੀ ਮੈਨੂੰ ਮੇਰੇ ਅੰਦਰ ਦੀ ਔਰਤ ਨੂੰ ਹਯਾਤੀ ਦੇ ਰਹੀ ਏ। ਮੈਂ ਬਲਦੀ ਲੱਕੜੀ ਵਾਂਗ ਭੁੱਖ਼ ਰਹੀ ਆਂ ਪਰ ਉਹ ਉਥੇ ਨਹੀਂ ਤੇ ਮੈਂ ਉਨ੍ਹਾਂ ਤੋਂ ਵੱਖ ਹੋ ਕੇ ਕਿੰਨੀ ਕੱਲੀ ਕਿੰਨੀ ਉਦਾਸ ਆਂ। ਜੀ ਕਰਦਾ ਏ ਰੱਜ ਕੇ ਚੀਕਾਂ, ਵੈਣ ਪਾਵਾਂ ।।।।। ਏਸ ਤਰ੍ਹਾਂ ਤੇ ਕਦੀ ਵੀ ਨਹੀਂ ਸੀ ਹੋਇਆ ਤੇ ਅੱਜ ।।। ਅੱਜ ਮੈਨੂੰ ਪਤਾ ਲੱਗਾ ਏ ਕਿ ਮੈਂ ਉਨ੍ਹਾਂ ਦੀ ਆਦਤ ਪਾ ਬੈਠੀ ਆਂ ਯਾਂ ਫ਼ਿਰ ਬਹੁਤ ਸਾਰੀਆਂ ਆਦਤਾਂ ।।। ਉਸੇ ਬ੍ਰਾਂਡ ਦੇ ਸਿਗਰੇਟ ਦੀ ਆਦਤ।

ਇਸੇ ਤਰ੍ਹਾਂ ਚਾ ਈ. ਦਾ ਅੱਧਾ ਕੱਪ ਛੱਡ ਦੇਵਨ ਦੀ ਆਦਤ। ਲਿਖਣਾ , ਲਿਖ ਕੇ ਕੱਟ ਦੇਣਾ ਯਾਂ ਸੁੱਟ ਦੇਣਾ ਤੇ ਇੰਝ ਲਗਦਾ ਏ ਮੈਂ ਵੀ ਅਵੀ ਕਾਗ਼ਜ਼ ਆਂ ਜਿਨੂੰ ਉਨ੍ਹਾਂ ਹੱਥਾਂ ਨੇ ਖੇਹ, ਲਿਖ ਕੇ ਕੱਟਿਆ ਯਾ ਸੁੱਟ ਦਿੱਤਾ।

ਉਹ ਈ ਹੱਥ ਜਿਹੜੇ ਮੇਰਾ ਹੌਸਲਾ ਵਧਾਂਦੇ ਸਨ ਅੱਜ ਉਹ ਈ ਮੈਨੂੰ ਵੱਢ ਰਹੇ ਨੇਂ। ਮੈਂ ਪੁਰਜ਼ੇ ਪੁਰਜ਼ੇ ਹੋ ਕੇ ਹਵਾਵਾਂ ਵਿਚ ਖਿਲਰ ਗਈ ਆਂ। ਅੱਜ ਵੀ ਹੱਥ ਮੇਰਾ ਮਾਸ ਚੁਗਦੇ ਨੇਂ।।।। ਪਰ ਫ਼ਿਰ ਵੀ ਮੈਂ ਉਹੀ ਹੱਥ ਪਈ ਲੱਭਣੀ ਆਂ। ਉਹੀ ਹੱਥ। ਜਿਨ੍ਹਾਂ ਮੇਰੇ ਤੇ ਕਹਾਣੀਆਂ ਲਿਖੀਆਂ, ਜਿਨ੍ਹਾਂ ਨੇ ਮੈਨੂੰ ਫ਼ੋਨ ਕੀਤੇ ।।।। ਚਿੱਠੀ ਪਾਈ ।।।। ਇਕੋ ਚਿੱਠੀ ।।। ਤੇ ਉਹੀ ਹੱਥ ਜਿਨ੍ਹਾਂ ਨੇ ਮੈਨੂੰ ਲੱਭਿਆ ਸੀ। ਅੱਜ ਉਹ ਹੱਥ ਕਿੱਥੇ ਨੇਂ। ਚਾਅ ਦੀ ਪਿਆਲੀ ਵਿਚ ਉਹ ਚਿਹਰਾ ਨਜ਼ਰ ਆਉਂਦਾ ਏ ਤੇ ਮੈਂ ਰੋ ਪੈਂਦੀ ਆਂ। ਮੈਂ ਤੇ ਉਹਦੇ ਵਾਂਗ ਅੱਧੀ ਪਿਆਲੀ ਛੱਡੀ ਸੀ ਪਰ ਪਿਆਲੀ ਭਰ ਗਈ ਏ।।। ਅੱਧੀ ਪਿਆਲੀ ਚਾਅ ਤੇ ਅੱਧੀ ਪਿਆਲੀ ਹੰਝੂ !

ਤੇ ਅੱਧੀ ਪਿਆਲੀ ਵਾਂਗੂੰ ਮੈਂ ।।।।। !!

Ayesha Aslam is a born artist. A beautiful, resonant and unique voice of Radio Pakistan and PTV. She is a famous poet, scriptwriter, short story writer in Urdu and Punjabi languages.
Read more from Ayesha Aslam Malik

Read more Punjabi Stories

Facebook Comments Box

4 thoughts on “ادھی پیالی ۔۔۔ عائشہ اسلم

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

Calendar

December 2024
M T W T F S S
 1
2345678
9101112131415
16171819202122
23242526272829
3031