سجن سانولیا ۔۔۔ صبا پرویز کیانی

سجن سانولیا

صبا پرویز کیانی

سجن سانولیا

میں وڈ بھاگی، توں لڑ لگیوں

میں جان دی ہاں

تیرے کالجے میرے ہی عشق دی اگ بلدی ہے

تے میں چاھوندی ہاں

کہ ایس عشق دا دھوف تیرے اندر

ہمیش دھخدا رہے

سجن سانولیا

میں جیہڑے گیت تیرے لئی لکھے ہن

اوھناں نوں پڑھدا رہویں

تے اوہناں نوں پیاردا رہویں

اوہناں دے معنی توں جان دا ہیں

میں ہاسیاں نوں چھڈ کے

کیویں ہنجوواں ول آئی

تے تیرے غم چ میری اکھ توں ڈگدے ہنجو

سجن سانویا ۔۔۔۔۔۔ الُونے نہیں

ਸੱਜਣ ਸਾਨੋ ਲਿਆ
ਸਬਾ ਪਰਵੇਜ਼ ਕੀਆਨੀ

ਸੱਜਣ ਸਾਨੋ ਲਿਆ
ਮੈਂ ਵਡਭਾਗੀ, ਤੋਂ ਲੜ ਲੱਗਿਓਂ
ਮੈਂ ਜਾਨ ਦੀ ਹਾਂ
ਤੇਰੇ ਕਾਲਜੇ ਮੇਰੇ ਹੀ ਇਸ਼ਕ ਦੀ ਅੱਗ ਬਲਦੀ ਹੈ
ਤੇ ਮੈਂ ਚਾਹੁੰਦੀ ਹਾਂ
ਕਿ ਏਸ ਇਸ਼ਕ ਦਾ ਧੂਫ਼ ਤੇਰੇ ਅੰਦਰ
ਹਮੇਸ਼ ਧੁਖ਼ਦਾ ਰਹੇ
ਸੱਜਣ ਸਾਨੋ ਲਿਆ
ਮੈਂ ਜਿਹੜੇ ਗੀਤ ਤੇਰੇ ਲਈ ਲਿਖੇ ਹਨ
ਓਹਨਾਂ ਨੂੰ ਪੜ੍ਹਦਾ ਰਹਵੇਂ
ਤੇ ਉਨ੍ਹਾਂ ਨੂੰ ਪਿਆਰਦਾ ਰਹਵੇਂ
ਉਨ੍ਹਾਂ ਦੇ ਮਾਅਨੀ ਤੋਂ ਜਾਨ ਦਾ ਹੈਂ
ਮੈਂ ਹਾਸਿਆਂ ਨੂੰ ਛੱਡ ਕੇ
ਕਿਵੇਂ ਹੰਝੂਵਾਂ ਵੱਲ ਆਈ
ਤੇ ਤੇਰੇ ਗ਼ਮ ਚ ਮੇਰੀ ਅੱਖ ਤੋਂ ਡਿਗਦੇ ਹੰਝੂ
ਸੱਜਣ ਸਾਨਵਿਆ ।।।।।। ਅਲ਼ੂਣੇ ਨਹੀਂ

Facebook Comments Box

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

Calendar

January 2025
M T W T F S S
 12345
6789101112
13141516171819
20212223242526
2728293031